Latest news

ਪਿੰਡ ਧੋਗੜੀ ਦੇ ਲੋਕਾਂ ਚੋਧਰੀ ਨੂੰ ਦਿੱਤਾ ਜ਼ੋਰਦਾਰ ਸਮਰੱਥਨ

ਪਿੰਡ ਦੇ ਯੂਥ ਵਲੋਂ ਵੀ ਮਿਲਿਆ ਭਰਵਾਂ ਹੁੰਗਾਰਾ

ਜਲੰਧਰ (ਚਾਵਲਾ)- ਹਲਕਾ ਕਰਤਾਰਪੁਰ ਦੇ ਪਿੰਡ ਧੋਗੜੀ ਵਿਚ ਸਰਪੰਚਣੀ ਅੰਜਨਾ ਕੁਮਾਰੀ ਤੇ ਸੀਨੀਅਰ ਕਾਂਗਰਸੀ ਵਰਕਰ ਪੰਚ ਪਤੀ ਗੁਰਪ੍ਰਤਾਪ ਸਿੰਘ ਢਿਲੋਂ ਦੀ ਮੌਜੂਦਗੀ ਵਿੱਚ ਅੱਜ ਚੋਧਰੀ ਸੁਰਿੰਦਰ ਸਿੰਘ ਵਲੋਂ ਪਿੰਡ ਵਾਸੀਆਂ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ, ਦੌਰਾਨ ਪਿੰਡ ਵਾਸੀਆਂ ਵਲੋਂ ਮਿਲਿਆ ਭਰਵਾਂ ਹੁੰਗਾਰਾ।

ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਚੋਧਰੀ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦੀ ਸਰਕਾਰ ਦੁਬਾਰਾ ਬਣਦੀ ਹੈ ਸਾਡਾ ਚੰਨੀ ਮੁੜ ਤੋਂ ਮੁੱਖ ਮੰਤਰੀ ਬਣਦੇ ਹਨ ਤਾਂ ਮੈਂ ਹਲਕਾ ਕਰਤਾਰਪੁਰ ਦੀ ਨੁਹਾਰ ਬਦਲ ਦਿਆਂਗਾ ।


ਇਸ ਮੌਕੇ ਉਨ੍ਹਾਂ ਪਿੰਡ ਦੇ ਨੌਜਵਾਨਾਂ ਪ੍ਰਦੀਪ ਕੁਮਾਰ, ਰਾਂਝਾ,ਰਜਤ ਤੇ ਜੀਵਨ ਨੂੰ ਯੂਥ ਕਾਂਗਰਸ ਦੇ ਅਹੁਦੇ ਦੇ ਕੇ ਨਿਵਾਜਿਆ ਤੇ ਸਿਰਪਾਓ ਪਾ ਕੇ ਸਨਮਾਨਿਤ ਵੀ ਕੀਤਾ।

ਇਸ ਮੌਕੇ ਗੁਰਪ੍ਰਤਾਪ ਸਿੰਘ ਢਿੱਲੋਂ, ਨਿਰਮਲ ਸਿੰਘ, ਜਸਪਾਲ ਸਿੰਘ ਢਿੱਲੋਂ,ਮੋਹਨ ਲਾਲ ਪੰਚ,ਮੱਖਣ ਸਿੰਘ ਪੰਚ ਪਤੀ,ਪੂਰਨ ਸਿੰਘ,ਮੇਵਾ ਸਿੰਘ,ਮਾਇਕਲ ਮਸੀਹ,ਰਾਮਾ ਮਸੀਹ ਤੇ ਹੋਰ ਹਾਜ਼ਰ ਸਨ।

Leave a Reply

Your email address will not be published.