Latest news

ਅਲਾਵਲਪੁਰ ਦੇ ਦੁਕਾਨਦਾਰ ਨੂੰ ਲੁੱਟਣ ਵਾਲੇ ਲੁਟੇਰੇ ਗ੍ਰਿਫ਼ਤਾਰ ਜਾਣੋ ਕੀ ਕੀ ਹੋਇਆ ਬਰਾਮਦ

ਆਪਣੇ ਹੀ ਪਿੰਡ ਦੇ ਵਿਅਕਤੀ ਦਾ ਫੋਨ ਖੋਹਣਾ ਪਿਆ ਮਹਿੰਗਾ ਹੋਇਆ ਮੁਕੱਦਮਾ ਦਰਜ

ਜਲੰਧਰ // (ਸੁਨੀਲ ਚਾਵਲਾ)- ਥਾਣਾ ਆਦਮਪੁਰ ਦੇ ਅਧੀਨ ਪੈਂਦੇ ਕਸਬਾ ਅਲਾਵਲਪੁਰ ਦੇ ਮੇਨ ਬਾਜ਼ਾਰ ਵਿਚ ਦੁਕਾਨ ਚਲਾਉਣ ਵਾਲੇ ਭੁਪਿੰਦਰ ਉਰਫ਼ ਸੋਨੂੰ ਸ਼ਰਮਾ ਨੂੰ ਬੀਤੀ ਗਿਆਰਾਂ ਫਰਵਰੀ ਨੂੰ ਨਜ਼ਦੀਕ ਯੂਨੀਵਰਸਿਟੀ ਕਿਸ਼ਨਗਡ਼੍ਹ ਦੇ ਕੋਲ ਸਮਾਂ ਕਰੀਬ ਰਾਤ ਦਸ ਵਜੇ ਨੁਕੀਲੇ ਹਥਿਆਰਾਂ ਦੇ ਜ਼ੋਰ ਤੇ ਲੁੱਟਣ ਵਾਲੇ ਗਿਰੋਹ ਦੇ ਦੋ ਲੁਟੇਰਿਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ।

ਤੁਹਾਨੂੰ ਦੱਸ ਦਈਏ ਕਿ ਥਾਣਾ ਆਦਮਪੁਰ ਦੇ ਅਧੀਨ ਪੈਂਦੇ ਪਿੰਡ ਅਲਾਵਲਪੁਰ ਦੇ ਮੇਨ ਬਾਜ਼ਾਰ ਵਿਚ ਕਾਫੀ ਸਾਲਾਂ ਤੋਂ ਕਰਿਆਨੇ ਦਾ ਕੰਮ ਕਰਨ ਵਾਲੇ ਭੁਪਿੰਦਰ ਉਰਫ਼ ਸੋਨੂੰ ਸ਼ਰਮਾ ਨੂੰ 11 ਫਰਵਰੀ ਰਾਤ ਕਰੀਬ 10 ਵਜੇ ਜਦ ਉਹ ਆਪਣੀ ਦੁਕਾਨ ਦਾ ਸਾਮਾਨ ਲੈ ਘਰ ਪਰਤ ਰਿਹਾ ਸੀ ਤਾਂ ਕਿਸ਼ਨਗੜ੍ਹ ਦੇ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਆ ਰਹੇ ਮੋਟਰਸਾੲੀਕਲ ਸਵਾਰ ਅਗਿਆਤ ਤਿੰਨ ਵਿਅਕਤੀਆਂ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਦੇ ਬਲ ਤੇ ਉਸ ਨੂੰ ਲੁੱਟਿਆ ਅਤੇ ਐਕਟਿਵਾ ਸਮੇਤ ਉਸ ਦਾ ਸਾਰਾ ਕਰਿਆਨੇ ਦਾ ਸਾਮਾਨ ਅਤੇ ਮੋਬਾਇਲ ਫੋਨ ਖੋਹ ਕੇ ਉਥੋਂ ਫਰਾਰ ਹੋ ਗਏ ਸਨ ਜਿਸ ਤੇ ਉਪਿੰਦਰ ਸ਼ਰਮਾ ਨੇ ਮੌਕੇ ਤੇ ਹੀ ਪੁਲਸ ਨੂੰ ਸੂਚਨਾ ਦਿੱਤੀ ਸੀ।

ਜਿਸ ਤੇ ਪੁਲਸ ਵਲੋਂ ਕਾਰਵਾਈ ਕਰਦਿਆਂ ਅੱਜ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਅਲਾਵਲਪੁਰ ਚੌਕੀ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਜੱਗਾ ਪੁੱਤਰ ਜਗਤਾਰ ਸਿੰਘ ਵਾਸੀ ਤਲਵੰਡੀ ਝੰਡੇਰ ਥਾਣਾ ਕਰਤਾਰਪੁਰ ਅਤੇ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਸੁਰਿੰਦਰ ਸਿੰਘ ਵਾਸੀ ਬੜਾ ਪਿੰਡ ਥਾਣਾ ਕਰਤਾਰਪੁਰ ਜਲੰਧਰ ਵਜੋਂ ਹੋਈ ਹੈ , ਗ੍ਰਿਫ਼ਤਾਰ ਕੀਤੇ ਦੋਸ਼ੀਆਂ ਉੱਪਰ ਮਾਮਲਾ ਦਰਜ ਕਰ ਉਨ੍ਹਾਂ ਪਾਸੋਂ ਇੱਕ ਐਕਟਿਵਾ ਸਕੂਟਰੀ ਜਿਸ ਦਾ ਨੰਬਰ pb08 ec 4843 ਤੇ ਇਕ ਮੋਬਾਇਲ ਫੋਨ ਰੈਡਮੀ ਅਤੇ ਚੋਰੀ ਕੀਤਾ ਗਿਆ ਕਰਿਆਨੇ ਦਾ ਸਾਮਾਨ ਬਰਾਮਦ ਕਰ ਲਿਆ ਹੈ ਅਤੇ ਇਸ ਗਿਰੋਹ ਦੇ ਤੀਜੇ ਮੈਂਬਰ ਦੀ ਭਾਲ ਜਾਰੀ ਹੈ ।

ਉਥੇ ਹੀ ਪੁਲਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋਸ਼ੀਆਂ ਨੇ ਇਸੇ ਤਰ੍ਹਾਂ ਦੀਆਂ ਕਰੀਬ 30 ਤੋਂ 32 ਵਾਰਦਾਤਾਂ ਕਬੂਲ ਕੀਤੀਆਂ ਹਨ ।

ਇਸੇ ਤਰ੍ਹਾਂ ਹੀ ਜਾਣਕਾਰੀ ਦਿੰਦਿਆਂ ਅਲਾਵਲਪੁਰ ਚੌਕੀ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਮਿਤੀ ਦੱਸ ਤਰੀਕ ਨੂੰ ਬਿਆਸ ਪਿੰਡ ਤੋਂ ਇਕ ਮੋਬਾਇਲ ਚੋਰੀ ਕੀਤਾ ਗਿਆ ਸੀ ਚੋਰੀ ਕੀਤੇ ਗਏ ਮੋਬਾਇਲ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਦੀ ਪਹਿਚਾਣ ਯੋਗਰਾਜ ਉਰਫ ਜੋਗਾ ਪੁੱਤਰ ਨਸੀਬ ਚੰਦ ਤੇ ਉਸ ਦੇ ਸਾਥੀ ਸੰਦੀਪ ਕੁਮਾਰ ਉਰਫ ਸੰਨੀ ਪੁੱਤਰ ਲਾਲਜੀ ਵਾਸੀ ਉਦੋਪੁਰ ਪੱਤੀ ਬਿਆਸ ਪਿੰਡ ਥਾਣਾ ਆਦਮਪੁਰ ਵਜੋਂ ਹੋਈ ਹੈ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੋਨਾਂ ਲੁਟੇਰਿਆਂ ਨੇ ਆਪਣੇ ਹੀ ਪਿੰਡ ਦੇ ਵਿਅਕਤੀ ਕੋਲੋਂ ਮੋਬਾਇਲ ਖੋਹਿਆ ਸੀ ਫੜੇ ਗਏ ਦੋਸ਼ੀਆਂ ਉੱਪਰ ਮੁਕੱਦਮਾ ਦਰਜ ਕਰ ਪੁਲੀਸ ਨੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ।

Leave a Reply

Your email address will not be published.