Latest news

ਸ਼ਰਾਬ ਦੇ ਨਸ਼ੇ ਚ ਧੁੱਤ ਤੇਜ ਰਫਤਾਰ ਕਾਰ ਚਾਲਕ ਨੇ ਲਈ ਨੌਜਵਾਨ ਦੀ ਜਾਣ

ਜਲੰਧਰ // (ਚਾਵਲਾ) – ਕੱਲ ਦੇਰ ਰਾਤ ਜਲੰਧਰ ਦੇ ਨਕੋਦਰ ਰੋਡ ਵਿਖੇ ਕਾਰ ਅਤੇ ਐਕਟਿਵਾ ਦਾ ਹੋਇਆ ਭਿਆਨਕ ਸੜਕ ਹਾਦਸਾ ।

ਤੁਹਾਨੂੰ ਦੱਸ ਦਈਏ ਕਿ ਐਕਟਿਵਾ ਤੇ ਦੋ ਨੌਜਵਾਨ ਸਵਾਰ ਸਨ ਜਿਹਨਾਂ ਵਿਚੋਂ ਇਕ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ।

ਜਿਸ ਨੂੰ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਵਰੁਣ ਵੱਲੋਂ ਕਿਹਾ ਗਿਆ ਕਿ ਉਹ ਦਿਓਲ ਨਗਰ ਤੋਂ ਆ ਰਿਹਾ ਸੀ ਤਾਂ ਅਚਾਨਕ ਹੀ ਐਕਟਿਵਾ ਦੇ ਨਾਲ ਉਸ ਦੀ ਗੱਡੀ ਟਕਰਾ ਗਈ ਜਿਸ ਤੋਂ ਬਾਅਦ ਦੋਨਾਂ ਹੀ ਨੌਜਵਾਨਾਂ ਨੂੰ ਜ਼ਖਮੀ ਹਾਲਤ ਵਿਚ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।

 

ਉਥੇ ਹੀ ਮੌਕੇ ਤੇ ਥਾਣਾ ਛੇ ਦੀ ਪੁਲੀਸ ਵੱਲੋਂ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਛੇ ਦੇ ਪੁਲਸ ਅਧਿਕਾਰੀ ਰਮੇਸ਼ ਕੁਮਾਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਜਲੰਧਰ ਦੇ ਰਵਿਦਾਸ ਚੌਕ ਦੇ ਔਰਥੋ ਨੋਵਾ ਹਸਪਤਾਲ ਦੇ ਕੋਲ ਇਕ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਮੌਕੇ ਤੇ ਹੀ ਜਾ ਕੇ ਵੇਰਵੇ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨੇ ਨਵੀਂ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਰਿਹਾ ਹੈ ਜਿਸ ਦੀ ਪਛਾਣ ਵਰੁਣ ਅਗਰਵਾਲ ਦਿਓਲ ਨਗਰ ਦਾ ਰਹਿਣ ਵਾਲਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਵਰੁਣ ਅਗਰਵਾਲ ਆਪਣੀ ਬਲੀਨੌ ਗੱਡੀ ਨੰਬਰ PB08EP0731 ਤੇਜ਼ ਤੇਜ਼ ਰਫ਼ਤਾਰ ਦੇ ਨਾਲ ਆ ਰਿਹਾ ਸੀ ਅਤੇ ਉਸ ਨੇ ਸ਼ਰਾਬ ਵੀ ਪੀਤੀ ਹੋਈ ਸੀ ਜਿਸ ਤੋਂ ਬਾਅਦ ਜਦੋਂ ਉਹ ਔਰਥੋ ਨੋਵਾ ਦੇ ਕੋਲ ਪੁੱਜਿਆ ਤਾਂ ਉਸ ਨੇ ਦੋ ਐਕਟਿਵਾ ਸਵਾਰ ਨੌਜਵਾਨਾਂ ਨੂੰ ਹਿੱਟ ਕਰ ਦਿੱਤਾ ਜਿਸਦੇ ਚਲਦਿਆਂ ਮੌਕੇ ਤੇ ਹੀ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਮ੍ਰਿਤਕ ਦੀ ਪਛਾਣ ਅੰਕੁਸ਼ ਅਰੋੜਾ ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ ਅਤੇ ਉਸ ਦਾ ਸਾਥੀ ਰਮੇਸ਼ ਕੁਮਾਰ ਜੋ ਕਿ ਗੰਭੀਰ ਰੂਪ ਨਾਲ ਜ਼ਖਮੀ ਹੈ ਉਸ ਦਾ ਨਿੱਜੀ ਹਸਪਤਾਲ ਵਿਖੇ ਹਾਲੇ ਵੀ ਉਸ ਦਾ ਇਲਾਜ ਚੱਲ ਰਿਹਾ ਹੈ ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

Leave a Reply

Your email address will not be published.