Latest news

ਪੀਰਾਂ ਦੀ ਦਰਗਾਹ ਤੋਂ ਪਾਣੀ ਦਾ ਕੂਲਰ ਪਟਵਾ ਕੇ ਪੁਲਿਸ ਚੌਂਕੀ ਲਗਵਾਇਆ ਇੰਚਾਰਜ ਨੇ

ਜਲੰਧਰ (ਚਾਵਲਾ)
ਕਰੀਬ 3 ਕੁ ਸਾਲ ਪਹਿਲਾਂ ਪੀਰਾਂ ਦੀ ਦਰਗਾਹ ਤੇ ਪੁਲਿਸ ਮੁਲਾਜ਼ਮਾਂ ਤੇ ਪਿੰਡ ਵਾਸੀਆਂ ਵਲੋਂ ਲਗਵਾਇਆ ਗਿਆ ਠੰਡੇ ਪਾਣੀ ਦਾ ਕੂਲਰ ਥੋੜੇ ਦਿਨ ਪਹਿਲਾਂ ਆਏ ਇੰਚਾਰਜ ਏ ਐਸ ਆਈ ਬੁੱਟਰ ਨੇ ਲਗਵਾਇਆ ਚੌਂਕੀ ਅੰਦਰ।

ਦਰਸਲ ਗੱਲ ਜਲੰਧਰ ਥਾਣਾ ਕਰਤਾਰਪੁਰ ਅਧੀਨ ਪੈਂਦੇ ਪਿੰਡ ਕਿਸ਼ਨਗੜ੍ਹ ਦੀ ਚੌਂਕੀ ਦੀ ਹੈ ।
ਕਰੀਬ ਤਿੰਨ ਕੁ ਸਾਲ ਪਹਿਲਾਂ ਪੁਲਿਸ ਚੌਕੀ ਦੇ ਮੁਲਾਜ਼ਮਾਂ ਤੇ ਪਿੰਡ ਦੇ ਸਹਿਯੋਗ ਦੇ ਨਾਲ ਪੁਲੀਸ ਚੌਂਕੀ ਦੇ ਨਾਲ ਲਗਦੇ ਪੀਰਾਂ ਦੀ ਦਰਗਾਹ ਤੇ ਇੱਕ ਠੰਡੇ ਪਾਣੀ ਦਾ ਵਾਟਰ ਕੂਲਰ ਲਗਵਾਇਆ ਗਿਆ ਸੀ ਤਾਂ ਜੋ ਜਾਣ ਵਾਲੇ ਰਾਹਗੀਰਾਂ ਨੂੰ ਗਰਮੀ ਤੋਂ ਨਿਜ਼ਾਤ ਮਿਲ ਸਕੇ ਤੇ ਲੋਕ ਨੂੰ ਠੰਡਾ ਪਾਣੀ ਪੀ ਕੇ ਰਾਹਤ ਮਿਲ ਸਕੇ ।

ਪੁਲਿਸ ਚੌਂਕੀ ਅੰਦਰ ਲੱਗਾ ਹੋਇਆ ਪੀਰਾਂ ਦੀ ਜਗ੍ਹਾ ਤੋਂ ਉਤਾਰਿਆ ਹੋਇਆ ਪਾਣੀ ਦਾ ਕੂਲਰ

ਸੁਣਨ ਚ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਇਸ ਦਰਗਾਹ ਤੇ ਮੇਲਾ ਵੀ ਕਰਵਾਇਆ ਗਿਆ ਹੈ ਮੇਲੇ ਦੇ ਕੁਝ ਦਿਨ ਬਾਅਦ ਹੀ ਚੌਂਕੀ ਵਿੱਚ ਆਏ ਨਵੇਂ ਇੰਚਾਰਜ ਵੱਲੋਂ ਇਹ ਪਾਣੀ ਦਾ ਕੂਲਰ ਜਿਵੇ ਅੱਖਾਂ ਵਿਚ ਝੁਭ ਗਿਆ ਤੇ ਪਾਣੀ ਦਾ ਕੂਲਰ ਪੀਰਾਂ ਦੀ ਜਗ੍ਹਾ ਤੋਂ ਲਵਾਹ ਕੇ ਆਪਣੀ ਸੁੱਖ ਸਹੂਲਤ ਲਈ ਚੌਕੀ ਦੇ ਅੰਦਰ ਲਗਵਾ ਲਿਆ ਗਿਆ।

ਜਿਸਤੇ ਦੇਖਿਆ ਜਾਵੇ ਜਿਵੇ ਕਿ ਚੌਂਕੀ ਇੰਚਾਰਜ ਨੇ ਰੱਬ ਨੂੰ ਵੀ ਮਖੌਲ ਹੀ ਸਮਝਾਇਆ ਹੈ।

ਉਥੇ ਹੀ ਲੋਕਾਂ ਵਲੋਂ ਵੀ ਇਸਤੇ ਇਤਰਾਜ਼ ਜਿਤਾਇਆ ਗਿਆ ਹੈ ।

ਕੀ ਕਹਿੰਦੇ ਨੇ ਡੀ ਐਸ ਪੀ ਸੁੱਖਪਾਲ ਸਿੰਘ ਰੰਧਾਵਾ , ਜਦ ਇਸ ਸੰਬੰਧੀ ਡੀ ਐਸ ਪੀ ਸਾਹਬ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਨਹੀਂ ਸੀ ਮੈਂ ਜਲਦ ਚੌਂਕੀ ਇੰਚਾਰਜ ਨਾਲ ਗੱਲ ਕਰਕੇ ਕੂਲਰ ਨੂੰ ਉਸੇ ਜਗ੍ਹਾ ਤੇ ਲਗਾਉਣ ਵਾਸਤੇ ਕਹਾਂਗਾ ਉਹਨਾਂ ਕਿਹਾ ਕਿ ਅਸੀਂ ਰੱਬ ਦੇ ਘਰ ਨਾਲ ਏਦਾਂ ਨਹੀਂ ਕਰ ਸਕਦੇ ।

Leave a Reply

Your email address will not be published.