Latest news

ਬੈਂਕ ਲੁੱਟਣ ਆਏ ਲੁਟੇਰੇ , ਨਹੀ ਲੁੱਟ ਪਾਏ ATM ਵੀ

ਪੁਲਿਸ ਦੀ ਸੂਝ ਬੂਝ ਨਾਲ ਟਲੀ , ਬੈਂਕ ਲੁੱਟ ਦੀ ਵਾਰਦਾਤ

ਜਲੰਧਰ // (ਚਾਵਲਾ)- ਬੈਂਕ ਲੁੱਟਣ ਦੀ ਫ਼ਿਰਾਕ ਜਾ atm ਦੀ ਪਤਾ ਨਹੀਂ, ਪਰ atm ਲੁੱਟ ਦੀ ਵੀਡੀਓ ਆਈ ਸਾਹਮਣੇ ।

ਥਾਣਾ ਆਦਮਪੁਰ ਦੇ ਅਧੀਨ ਆਉਂਦੀ ਚੌਂਕੀ ਅਲਵਾਲਪੁਰ ਦੇ ਅਧੀਨ ਪੈਂਦੇ ਪਿੰਡ ਬਿਆਸ ਪਿੰਡ ਦੇ ਪਠਾਨਕੋਟ ਹਾਈਵੇ ਰੋਡ ਤੋਂ ਪਿੰਡ ਦੇ ਅੰਦਰ ਜਾਂਦਿਆਂ ਹੀ ਗੇਟ ਤੇ ਸਥਿੱਤ ਸਟੇਟ ਬੈਂਕ ਦੇ ਬਾਹਰ ਲੱਗੇ ਏ ਟੀ ਐਮ ਵਿਚ ਦੇਰ ਰਾਤ ਕਰੀਬ 3:30 ਤੇ ਲੁੱਟ ਦੀ ਫ਼ਿਰਾਕ ਵਿਚ ਆਏ 2 ਨਾਕਾਬਪੋਸ਼ ਲੁਟੇਰਿਆਂ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਣਾ ਸੀ ਤੇ ਪੁਲਿਸ ਕੰਟਰੌਲ ਰੂਮ ਚ ਗਈ ਕਾਲ ਨੇ ਇਸ ਵਾਰਦਾਤ ਨੂੰ ਹੋਣ ਤੋਂ ਬਚਾ ਲਿਆ 

ਜਾਣਕਾਰੀ ਦਿੰਦਿਆਂ ਅਲਵਾਲਪੁਰ ਚੌਂਕੀ ਇੰਚਾਰਜ ਐਸ ਆਈ ਸੁਖਵਿੰਦਰ ਪਾਲ ਨੇ ਦੱਸਿਆ ਕਿ ਸੁਬ੍ਹਾ ਕਰੀਬ 4 ਵਜੇ ਸਾਨੂੰ ਪੁਲਿਸ ਕੰਟਰੋਲ ਰੂਮ ਦਿਹਾਤੀ ਤੋਂ ਕਾਲ ਆਈ ਕੇ ਬਿਆਸ ਪਿੰਡ ਵਿੱਚ ਮੌਜੂਦ ਸਟੇਟ ਬੈਂਕ ਤੇ ਲੱਗੇ atm ਵਿਚ ਅਗਿਆਤ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਚੌਕੀ ਇੰਚਾਰਜ ਨੇ ਦੱਸਿਆ ਕਿ ਮੈਂ ਪੁਲਿਸ ਪਾਰਟੀ ਸਹਿਤ ਮੌਕੇ ਤੇ 10 ਮਿੰਟ ਦੇ ਅੰਦਰ ਪਹੁੰਚ ਗਿਆ ਤਾਂ ਜਾ ਕੇ ਦੇਖਿਆ ਕਿ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਹਨ ਤੇ ਕੋਈ ਵੀ ਨੁਕਸਾਨ ਤੋਂ ਬਚਾ ਹੀ ਹੈ ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਲੁਟੇਰਿਆਂ ਵੱਲੋਂ ਕੀਤੀ ਗਈ ਹੈ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ

 

ਪੁਲਸ ਨੇ ਸੀਸੀਟੀਵੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕੇ ਲੁਟੇਰੇ ਚਿੱਟੀ ਕਾਰ ਵਿਚ ਆਏ ਸਨ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕਰ ਲਵਾਂਗੇ।

Leave a Reply

Your email address will not be published.