Latest news

ਜਲੰਧਰ ਸ਼ਹਿਰ ਚ ਵੱਡੇ ਵੱਡੇ ਢਾਬਿਆਂ ਤੇ ਹੋ ਰਹੀ ਹੈ ਰਬੜ ਪਨੀਰ ਦੀ ਸਪਲਾਈ

ਜਲੰਧਰ ( ਐਸ ਕੇ ਚਾਵਲਾ ) ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਅਗਲੇ ਭਾਗ ਚ ਤੁਹਾਨੂੰ ਰਬੜ ਪਨੀਰ ਬਣਾਉਣ ਵਾਲੀਆਂ ਫੈਕਟਰੀਆਂ ਦੇ ਬਾਰੇ ਜਾਗਰੂਕ ਕੀਤਾ ਜਾਏਗਾ

ਜਲੰਧਰ ਵੈਸਟ ਦੇ ਘਣੀ ਆਬਾਦੀ ਵਾਲੇ ਇਲਾਕੇ ਚ ਇਸ ਰਬੜ ਪਨੀਰ ਬਣਾਉਣ ਦੀ ਡੇਅਰੀ (ਫੈਕਟਰੀ) ਵਿਚ ਦਿਨ ਰਾਤ ਜ਼ੋਰਾਂ ਛੋਰਾ ਨਾਲ ਕੰਮ ਚੱਲ ਰਿਹਾ ਹੈ ।
ਸੂਤਰ ਇਹ ਦੱਸਦੇ ਹਨ ਕਿ ਇਸ ਰਬੜ ਪਨੀਰ ਦੀ ਸਪਲਾਈ ਜਲੰਧਰ ਵਿਚ ਹੀ ਨਹੀਂ ਬਲਕਿ ਪੂਰੇ ਪੰਜਾਬ ਚ ਦਿੱਤੀ ਜਾਂਦੀ ਹੈ ਜਾਣਕਾਰ ਸੂਤਰ ਇਹ ਵੀ ਦੱਸਦੇ ਹਨ ਕਿ ਇਹ ਰਬੜ ਪਨੀਰ ਵੱਡੇ ਵੱਡੇ ਹੋਟਲਾਂ ਅਤੇ ਢਾਬਿਆਂ ਵਿਚ ਵੀ ਜਾਂਦਾ ਹੈ ਤੇ ਮਹਿੰਗੇ ਰੇਟਾਂ ਵਿਚ ਪਰੋਸਿਆ ਜਾਂਦਾ ਹੈ ।

ਸ਼ਹਿਰ ਦੀ ਇੱਕ ਜਾਗਰੂਕ ਸੰਸਥਾ ਵੱਲੋਂ ਸ਼ਹਿਰ ਚ ਥਾਂ ਥਾਂ ਤੇ ਵਿਕ ਰਹੇ ਰਬੜ ਪਨੀਰ ਦੇ ਸੰਬੰਧ ਵਿਚ ਜੋ ਸ਼ਿਕਾਇਤ ਕੀਤੀ ਗਈ ਸੀ ਉਹ ਡਿਪਟੀ ਡਾਇਰੈਕਟਰ ਹੈਲਥ ਅਤੇ ਫੂਡ ਚੰਡੀਗਡ਼੍ਹ ਕੋਲ ਪਹੁੰਚ ਚੁੱਕੀ ਹੈ

ਹੁਣ ਦੇਖਣਾ ਹੋਵੇਗਾ ਕਿ ਮਾਨ ਸਰਕਾਰ ਇਸ ਉਪਰ ਕਦ ਐਕਸ਼ਨ ਮੋੜ ਚ ਆਉਂਦੀ ਹੈ।

ਅਗਲੇ ਭਾਗ ਚ ਦੱਸਿਆ ਜਾਏਗਾ ਕਿ ਅਸਲੀ ਪਨੀਰ ਤੇ ਰਬੜ ਪਨੀਰ ਕੀ ਹੈ ਰੇਟ ਅਤੇ ਕਿਹੜੇ ਕਿਹੜੇ ਹੋਟਲਾਂ ਅਤੇ ਮਸ਼ਹੂਰ ਢਾਬਿਆਂ ਤੇ ਜਾਂਦੀ ਹੈ ਇਸ ਰਬੜ ਪਨੀਰ ਦੀ ਸਪਲਾਈ।

Leave a Reply

Your email address will not be published.