Latest news

ਮੰਡੀ ਚ ਢਾਬਾ ਸਾਡਾ ਹੈ ਬਾਬਾ ਟੌਹਰ ਨਾ ਪਿਲਾਉਂਦੇ ਆ ਸ਼ਰਾਬ

ਜਲੰਧਰ // (ਚਾਵਲਾ) – ਮਕਸੂਦਾਂ ਸਬਜ਼ੀ ਮੰਡੀ ਅੰਦਰ ਬਨੇ ਢਾਬੇ ਤੇ ਚਲਦੀ ਹੈ ਸ਼ਰੇਆਮ ਦੇਰ ਰਾਤ ਤੱਕ ਸ਼ਰਾਬ ਆਖ਼ਿਰਕਾਰ ਕਿਸਦੀ ਸ਼ਹਿ ਤੇ ਪਿਲਾਈ ਜਾ ਰਹੀ ਇਸ ਜਗ੍ਹਾ ਤੇ ਲੋਕਾਂ ਨੂੰ ਸ਼ਰਾਬ।

ਜੀ ਹਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਜਲੰਧਰ ਮਕਸੂਦਾਂ ਸਬਜ਼ੀ ਮੰਡੀ ਵਿਚ ਲਵਲੀ ਨਾਂਮ ਦਾ ਢਾਬਾ ਚਲਾਇਆ ਜਾ ਰਿਹਾ ਹੈ ਜਿਸ ਵਿਚ ਸੂਤਰਾਂ ਮੁਤਾਬਕ ਸਵੇਰ ਤੋਂ ਹੀ ਉਸ ਵਿਚ ਸ਼ਰਾਬ ਪੀਣ ਵਾਲਿਆਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਹਾਲਾਂਕਿ ਮੰਡੀ ਵਿਚ ਹੀ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਢਾਬਾ ਤਾਂ ਖੋਲਿਆ ਜਾ ਸਕਦਾ ਹੈ ਸਿਰਫ ਦਾਲ ਰੋਟੀ ਦਾ ਨਾਂ ਕਿ ਮੁਰਗਾ ਮੱਛੀ ਜਾ ਸ਼ਰਾਬ ਪਿਲਾਉਣ ਵਾਸਤੇ , ਜਿਕਰਯੋਗ ਇਹ ਵੀ ਹੈ ਕਿ ਕੁੱਛ ਸਮਾਂ ਪਹਿਲਾਂ ਸੂਤਰ ਦੱਸਦੇ ਹਨ ਕਿ ਪੁਲਿਸ ਵਲੋਂ ਕਾਰਵਾਈ ਵੀ ਕੀਤੀ ਗਈ ਸੀ ਜਿਸਦੇ ਬਾਵਜੂਦ ਫੇਰ ਤੋਂ ਉਸ ਜਗ੍ਹਾ ਤੇ ਇਕ ਨਜ਼ਾਇਜ ਆਹਤਾ ਚਲਾਇਆ ਜਾ ਰਿਹਾ ਹੈ ਦੇਰ ਰਾਤ 12 ਵਜੇ ਤੱਕ ਇਥੇ ਸ਼ਰਾਬ ਪੀਣ ਵਾਲਿਆਂ ਦਾ ਮਜਭਾ ਲੱਗਾ ਰਹਿੰਦਾ ਹੈ ਕਈ ਵਾਰ ਤਾਂ ਸ਼ਰਾਬ ਪੀਣ ਤੋਂ ਬਾਅਦ ਕੁੱਛ ਲੋਕਾਂ ਦੀ ਲੜਨ ਦੀ ਗੱਲ ਵੀ ਸਾਹਮਣੇ ਆਈ ਹੈ ।

ਜਿਕਰਯੋਗ ਹੈ ਕਿ ਸਬਜ਼ੀ ਮੰਡੀ ਵਿਚ ਨਾ ਸਿਰਫ ਦੁਕਾਨਦਾਰ ਬਲਕਿ ਘਰਾਂ ਵਾਲੇ ਵੀ ਆਉਂਦੇ ਹਨ ਤੇ ਘਰਾਂ ਵਾਲਿਆਂ ਨੂੰ ਅਕਸਰ ਇਸ ਜਗ੍ਹਾ ਤੋਂ ਸ਼ਰਾਬ ਪੀ ਕੇ ਨਿਕਲਣ ਵਾਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਜਾ ਮੰਡੀ ਦੇ ਮੌਜੂਦਾ ਅਹੁਦੇਦਾਰਾਂ ਵਲੋਂ ਇਸ ਉਪਰ ਕੋਈ ਕਾਰਵਾਈ ਕਰਵਾਈ ਜਾਵੇਗੀ ਜਾ ਫਿਰ ਇਸ ਢਾਬੇ ਤੇ ਇਸੇ ਤਰ੍ਹਾਂ ਦੇਰ ਰਾਤ ਤੱਕ ਮਹਿਫਲਾਂ ਲਗਦੀਆਂ ਰਹਿਣਗੀਆਂ।

ਉਥੇ ਹੀ ਜਦੋ ਥਾਨਾਂ 1 ਦੇ ਐਸ ਐਚ ਓ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਨੌਲੇਂਜ ਚ ਨਹੀਂ ਹੈ ਜੇਕਰ ਉਸ ਜਗ੍ਹਾ ਉਪਰ ਸ਼ਰਾਬ ਪਿਲਾਈ ਜਾਂਦੀ ਹੈ ਤਾਂ ਜਲਦ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.