Latest news

ਨਗਰ ਕੌਂਸਲ ਅਲਵਾਲਪੁਰ ਦੀ ਚੋਣ – ਨੀਲਮ ਰਾਣੀ ਪ੍ਰਧਾਨ ਤੇ ਮੁਕੱਦਰ ਬਣੇ ਵਾਈਸ ਪ੍ਰਧਾਨ

ਜਲੰਧਰ // (ਚਾਵਲਾ) – ਪਿੰਡ ਅਲਵਾਲਪੁਰ ਦੀ ਨਗਰ ਕੌਂਸਲ ਚੋਣ ਪ੍ਰਧਾਨਗੀ 6 ਕੌਂਸਲਰਾਂ ਵਲੋਂ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗੁਵਾਈ ਹੇਠਾਂ ਕੀਤੀ ਗਈ ਮੀਟਿੰਗ ਦੌਰਾਨ ਚੋਣ ਹੋਈ ਜਿਸ ਵਿਚ ਅਲਵਾਲਪੁਰ ਦੇ ਪ੍ਰਧਾਨ ਤੇ ਵਾਈਸ ਪ੍ਰਧਾਨ ਚੁਣੇ ਗਏ ।

ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਖ਼ਲ ਨਾਲ ਐਸ ਡੀ ਐਮ 1 ਜੈ ਇੰਦਰ ਸਿੰਘ ਦੀ ਪ੍ਰਧਾਨਗੀ ਅਤੇ ਕਾਰਜ ਸਾਦਕ ਅਫ਼ਸਰ ਰਾਮ ਜੀ ਹਾਜ਼ਰੀ ਵਿਚ ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਸਾਰੇ ਕੌਂਸਲਰਾਂ ਨੂੰ ਸੋਹੰ ਚੁਕਾਈ ਅਤੇ ਬਾਅਦ ਵਿੱਚ ਪ੍ਰਧਾਨ ਅਤੇ ਵਾਈਸ ਪ੍ਰਧਾਨ ਚੋਣ ਕਾਰਵਾਈ ਗਈ ਜਿਸ ਵਿਚ ਨੀਲਮ ਰਾਣੀ , ਰਾਣੀ ਬਿਰਦੀ , ਸੁਪਤਨੀ ਰਮੇਸ਼ ਬਿਰਦੀ ਰਾਮਦਾਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਮੁਕੱਦਰ ਲਾਲ ਚੁਣੇ ਗਏ ।
ਇਸ ਸਮੇਂ ਕੌਂਸਲਰ ਨਰੇਸ਼ ਕੁਮਾਰ, ਰਾਜ ਰਾਣੀ,ਬ੍ਰਿਜ ਭੂਸ਼ਣ,ਕ੍ਰਿਸ਼ਨਾ ਰਾਣੀ ਆਦਿ ਹਾਜ਼ਰ ਸਨ।

Leave a Reply

Your email address will not be published.