Latest news

ਕਹਿੰਦੇ ਜਲੰਧਰ ਦੀ ਆਂਗਨਵਾੜੀ ਵਰਕਰ ਬਣੀ ਲੱਖਾਂ ਕਰੋੜਾਂ ਦੀ ਮਾਲਕ,ਪਰ ਓਹ ਕਿੱਦਾਂ

ਗੱਲ ਅੰਦਰ ਦੀ

ਚਾਚਾ ਬੋਲ ਪਟਾਕਾ

ਜਲੰਧਰ //(DPN)- ਚਾਚਾ ਮੈਂ ਸੁਣਿਆ ਜਲੰਧਰ ਦੇ ਕਾਫ਼ੀ ਘੰਨੀ ਅਬਾਦੀ ਵਾਲੇ ਏਰੀਏ ਚ ਇਕ ਆਂਗਣਵਾੜੀ ਵਰਕਰ ਹੈ ਜਿਸਨੇ ਕਾਫੀ ਕੰਮ ਬਦਲੇ ਪਰ ਉਸਨੂੰ ਇਕ ਕੰਮ ਰਾਸ ਆ ਗਿਆ ਉਹ ਕੰਮ ਹੋਰ ਕੋਈ ਨੀ ਬੱਸ ਆਂਗਣਵਾੜੀ ਵਰਕਰ ਸੈਂਟਰ ਲੈ ਲਿਆ ਤੇ ਬਣ ਗਈ ਆਂਗਣਵਾੜੀ ਵਰਕਰ , ਤੇ ਫੇਰ ਕੀ ਬਣਾ ਲਈ ਲੱਖਾਂ ਕਰੋੜਾਂ ਦੀ ਜਾਇਦਾਦ , ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਇਸ ਦੀ ਕੋਈ ਤਹਿ ਤੱਕ ਪਹੁੰਚਦਾ ਹੈ ਯਾ ਨਹੀਂ
ਸੂਤਰ
ਲੱਗਦਾ ਹੈ ਪ੍ਰਸ਼ਾਸਨ ਇਸ ਤਹਿ ਤੱਕ ਪਹੁੰਚ ਗਿਆ ਪਰ ਜੋ ਕੋਈ ਵੀ ਅਫਸਰ ਉਸ ਜਗ੍ਹਾ ਤੇ ਗਿਆ ਹੈ ਉਹ ਕਿਸੇ ਦੇ ਦਬਾਅ ਹੇਠਾਂ ਹੀ ਗਿਆ ਹੋਵੇਗਾ ਕਿਉਂਕਿ ਸੂਤਰ ਦੱਸਦੇ ਨੇ ਮੌਕੇ ਤੇ ਚੈਕਿੰਗ ਤਾਂ ਜਰੂਰ ਹੋਈ ਹੈ ਬੱਚੇ ਵੀ ਉਥੇ ਕੋਈ 10 ,15 ਹੀ ਪੜਦੇ ਨੇ ਪਰ ਮੌਕੇ ਤੇ ਗਏ ਅਫਸਰ ਤਾਂ ਪੂਰੀ ਪੈਰਵਾਈ ਤਾਂ ਕਰਨਗੇ ਹੀ ਕਿਉਕਿ ਉਸ ਜਗ੍ਹਾ ਤੇ ਕਈ ਦਰਜਨਾਂ ਬੱਚਿਆਂ ਦਾ ਰਾਸ਼ਨ ਆਉਂਦਾ ਹੈ ਜਿਹਨਾਂ ਵਿਚ 10 , 15 ਨੂੰ ਹੀ ਮਿਲਦਾ ਬਾਕੀ ਕਿੱਧਰ ਨੂੰ ਜਾਂਦਾ ਹੈ,

ਪਰ ਚਾਚਾ ਮੈਂ ਸੁਣਿਆ ਉਸ ਵਰਕਰ ਦੀ ਨੀਂਦਰ ਹੀ ਉੱਡੀ ਹੋਈ ਹੈ ਕਿਉਕਿ ਮੌਕੇ ਤੇ ਪੁੱਜੀ ਟੀਮ ਨੂੰ ਉਨ੍ਹੇ ਬੱਚੇ ਉੱਥੇ ਨਹੀਂ ਮਿਲੇ ਜਿਨਿਆ ਦਾ ਰਾਸ਼ਨ ਉਸ ਆਂਗਣਵਾੜੀ ਨੂੰ ਮਿਲ ਰਿਹਾ ਹੈ ,

ਉਹ ਭਤੀਜ, ਹੁਣ ਟੈਨਸ਼ਨ ਵਿੱਚ ਵੀ ਤਾਂ ਉਹ ਹੀ ਹੈ ਕਿਉਕਿ ਘਰ ਘਰ ਰਾਸ਼ਨ ਤਾਂ ਨਹੀਂ ਗਿਆ ਬੱਚਿਆਂ ਨੂੰ ਪਰ ਹੁਣ ਘਰ ਘਰ ਜਾ ਕੇ ਬੱਚਿਆਂ ਦੇ ਅਧਾਰ ਕਾਰਡ ਜਰੂਰ ਇਕੱਠੇ ਕੀਤੇ ਜਾ ਰਹੇ ਨੇ

ਪਰ ਚਾਚਾ , ਬੱਸ ਭਤੀਜ ਅਗਲੀ ਖ਼ਬਰ ਚ ਦੱਸਾਂਗਾ , ਕੇ 2008 ਤੋਂ ਲੈ ਕੇ ਹੁਣ ਤੱਕ ਦੀ ਕੀ ਹੈ ਧਾਂਧਲੀ , ਨਾਲੇ ਇਕ ਗੱਲ ਹੋਰ ਇਹ ਗੱਲ ਮੈਨੂੰ ਨਹੀਂ ਪਤਾ ਸੀ ਮੈਨੂੰ ਤਾਂ ਉਥੇ ਦੇ ਹੀ ਸਾਬਕਾ ਕੌਂਸਲਰ ਸਾਹਿਬ ਨੇ ਦੱਸੀ ਹੈ ਲੋੜ ਪੈਣ ਤੇ ਤੈਨੂੰ ਰਿਕਾਰਡਿੰਗ ਵੀ ਸੁਣਾ ਦੇਵਾਂਗਾ ।

Leave a Reply

Your email address will not be published.