Latest news

ਲੇਖਿਕਾ ਸਿਮਰਨ ਅਰੋੜਾ ਦੀ ਪਹਿਲੀ ਕਿਤਾਬ ‘ਟਰਨਿੰਗ ਮਾਈ ਡਰੀਮ ਟੇਬਲ’ ਰਿਲੀਜ਼

ਜਲੰਧਰ // ( ਸੁਨੀਲ ਚਾਵਲਾ )- ਲੇਖਿਕਾ ਸਿਮਰਨ ਅਰੋੜਾ ਦੀ ਲਿਖੀ ਪਹਿਲੀ ਕਿਤਾਬ ‘ਟਰਨਿੰਗ ਮਾਈ ਡਰੀਮ ਟੇਬਲ’ ਅੱਜ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਰਿਲੀਜ਼ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਰਾਜ ਕੁਮਾਰ ਮਦਾਨ, ਸੁਰਿੰਦਰ ਸਿੰਘ ਛਿੰਦਾ, ਹਰਕੀਰਤ ਸਿੰਘ, ਹਰਮਨ ਸਿੰਘ, ਗੁਰਲੀਨ ਸਿੰਘ ਨੇ ਕਿਤਾਬ ਨੂੰ ਰਿਲੀਜ਼ ਕਰਨ ਦੀ ਰਸਮ ਨਿਭਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਤਾਬ ਦੀ ਲੇਖਿਕਾ ਸਿਮਰਨ ਅਰੋੜਾ ਨੇ ਦੱਸਿਆ ਕਿ ਇਹ ਕਿਤਾਬ ਇਕ ਅਜਿਹੀ ਲੜਕੀ ਦੀ ਕਹਾਣੀ ਹੈ ਜੋ ਬਚਪਨ ਤੋਂ ਹੀ ਜ਼ਿੰਦਗੀ ਵਿਚ ਮੁਕਾਮ ਹਾਸਲ ਕਰਨ ਦੇ ਸੁਪਨੇ ਦੇਖਦੀ ਹੈ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੇ ਲਈ ਸੰਘਰਸ਼ ਕਰਦੀ ਹੈ। ਇਸ ਕਿਤਾਬ ਦੇ ਰਾਹੀਂ ਲੇਖਿਕਾ ਸਿਮਰਨ ਨੇ ਸਮਾਜ ਨੂੰ, ਖਾਸਕਰ ਲੜਕੀਆਂ ਨੂੰ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਲੇਖਿਕਾ ਸਿਮਰਨ ਨੇ ਕਿਹਾ ਕਿ ਉਹ ਆਪਣੀ ਪਹਿਲੀ ਕਿਤਾਬ ਨੂੰ ਲੈ ਕੇ ਬਹੁਤ ਉਤਸਾਹਤ ਹੈ ਅਤੇ ਆਸ ਕਰਦੀ ਹੈ ਕਿ ਲੋਕ ਇਸ ਕਿਤਾਬ ਨੂੰ ਪਸੰਦ ਕਰਨਗੇ ਤਾਂ ਜੋ ਉਸ ਨੂੰ ਅੱਗੇ ਹੋਰ ਲਿਖਣ ਦੀ ਪ੍ਰੇਰਣਾ ਮਿਲ ਸਕੇ ਅਤੇ ਉਹ ਆਪਣੇ ਲਿਖਣ ਦੇ ਸਫਰ ਨੂੰ ਅੱਗੇ ਜਾਰੀ ਰੱਖ ਸਕੇ। ਸਿਮਰਨ ਨੇ ਦੱਸਿਆ ਕਿ ਉਸ ਨੂੰ ਆਪਣੇ ਮਾਤਾ ਪਿਤਾ ਅਤੇ ਪਰਿਵਾਰਕ ਮੈਂਬਰਾਂ ਦਾ ਪੂਰਾ ਸਹਿਯੋਗ ਮਿਲਿਆ ਹੈ। ਇਸ ਮੌਕੇ ਆਏ ਮੁੱਖ ਮਹਿਮਾਨਾਂ ਨੇ ਸਿਮਰਨ ਅਰੋੜਾ ਨੂੰ ਉਨ੍ਹਾਂ ਦੀ ਕਿਤਾਬ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਤਾਬ ਨੂੰ ਰਿਲੀਜ਼ ਕੀਤਾ।

Leave a Reply

Your email address will not be published.