Latest news

ਲਾਅ ਐਂਡ ਆਰਡਰ ਸਥਿਤੀ ਨੂੰ ਕਾਇਮ ਰੱਖਣ ਲਈ ਹਫ਼ਤੇ ਵਿੱਚ 2-3 ਫਲੈਗ ਮਾਰਚ ਕੱਢੇ ਜਾਣ ਲਈ ਹੁਕਮ ਜਾਰੀ

ਜਲੰਧਰ – ਕਮਿਸ਼ਨਰ ਆਫ ਪੁਲਿਸ ਜਲੰਧਰ, ਗੁਰਸ਼ਰਨ ਸਿੰਘ ਸੰਧੂ ਆਈ ਪੀ ਐਸ, ਜੀ ਵੱਲੋਂ ਜਲੰਧਰ ਕਮਿਸ਼ਨਰੇਟ ਦੇ ਪੁਲਿਸ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਕਰਪਸ਼ਨ ਉੱਪਰ ਜ਼ੀਰੋ ਟੌਲਰੈਂਸ, ਥਾਣਿਆਂ ਵਿਚ ਆ ਰਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈ ਕੇ ਜਲਦੀ ਤੋਂ ਜਲਦੀ ਨਿਪਟਾਰਾ ਕਰਨਾ, ਪੀਸੀਆਰ ਅਤੇ ਪੈਟਰੋਲਿੰਗ ਪਾਰਟੀਆਂ ਨੂੰ ਐਕਟਿਵ ਕਰਨਾ, ਤਾਂ ਜੋ ਸ਼ਹਿਰ ਵਿਚ ਕੋਈ ਵੀ ਅਪਰਾਧਿਕ ਘਟਨਾਵਾਂ ਨਾ ਵਾਪਰਨ, ਭਗੌੜਿਆਂ ਨੂੰ ਗ੍ਰਿਫਤਾਰ ਕਰਨਾ, ਅਪਰਾਧਿਕ ਛਵੀ ਞਾਲੇ ਵਿਅਕਤੀਆਂ ਉੱਪਰ ਨਿਗਰਾਨੀ ਰੱਖਣਾ, ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਹਫ਼ਤੇ ਵਿੱਚ 2-3 ਫਲੈਗ ਮਾਰਚ ਉੱਚ-ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤੇ ਜਾਣ ਲਈ ਹੁਕਮ ਜਾਰੀ ਕੀਤੇ ਗਏ ਮੀਟਿੰਗ ਵਿੱਚ ਡੀ ਸੀ ਪੀ ਲਾਅ ਐਂਡ ਆਰਡਰ ਸ੍ਰੀ ਅੰਕੁਰ ਗੁਪਤਾ ਆਈ ਪੀ ਐੱਸ, ਸ਼੍ਰੀ ਜਗਮੋਹਨ ਸਿੰਘ ਪੀ ਪੀ ਐਸ, ਡੀਸੀਪੀ ਸਿਟੀ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।

Leave a Reply

Your email address will not be published.