Latest news

10 ਕਿੱਲੋ ਅਫੀਮ ਸਮੇਤ ਦੋ ਨਸ਼ਾ ਤਸਕਰ ਗਿਰਫ਼ਤਾਰ

ਜਲੰਧਰ // (ਚਾਵਲਾ)- ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਆਈ ਪੀ ਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਮੁੱਖ ਅਫਸਰ ਥਾਣਾ ਰਾਮਾ ਮੰਡੀ ਐਸ ਐਚ ਓ ਨਵਦੀਪ ਸਿੰਘ ਨੇ 10 ਕਿੱਲੋ ਅਫੀਮ ਸਮੇਤ ਦੋ ਨਸ਼ਾ ਤਸਕਰ ਨੂੰ ਗਿਰਫ਼ਤਾਰ ਕੀਤਾ।

ਕਮਿਸ਼ਨਰੇਟ ਜਲੰਧਰ ਪੁਲੀਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਮੁਹਿਮ ਦੌਰਾਨ ਅਸ਼ਵਨੀ ਕੁਮਾਰ ਪੀਪੀਐਸ ਏਸੀਪੀ ਸੈਂਟਰਲ ਦੀ ਹਾਜਰੀ ਵਿੱਚ ਅੱਜ ਕਾਰਵਾਈ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਐਸ.ਐਚ.ਓ. ਨਵਦੀਪ ਸਿੰਘ ਦੀ ਨਿਗਰਾਨੀ ਵਿਚ ਥਾਣਾ ਰਾਮਾ ਮੰਡੀ ਜਲੰਧਰ ਦੇ ਏ.ਐੱਸ.ਆਈ. ਰਘੂਵੀਰ ਕੁਮਾਰ ਸਮੇਂਤ ਸਾਥੀ ਕਰਮਚਾਰੀ ਵੱਲੋਂ ਬੀਤੇ ਦਿਨ ਗਸ਼ਤ ਕਰਦਿਆਂ ਬਾਬਾ ਬੁੱਲ੍ਹੇ ਸ਼ਾਹ ਦੀ ਜਗਾ 120 ਫੁੱਟੀ ਰੋਡ ਸੂਰੀਆ ਇਨਕਲੇਵ ਦੇ ਨਜ਼ਦੀਕ 2 ਵਿਅਕਤੀਆਂ ਨੂੰ ਮੋਢਿਆਂ ਤੇ ਬੈਗ ਪਾਕੇ ਜਾਂਦੇਆਂ ਦੇਖ ਰੋਕਿਆ ਗਿਆ ਅਤੇ ਜਿਨ੍ਹਾਂ ਚੋ ਇਕ ਨੇਂ ਆਪਣਾ ਨਾਮ ਰਘੂਨੰਦਨ ਮਹਾਤੋ ਪੁੱਤਰ ਮਹੋਸ਼ਵਰ ਮਹਾਤੋ ਵਾਸੀ ਬਾਲੋਗਾੜੀ ਦੱਸ੍ਆ ਅਤੇ ਦੂਸਰੇ ਨੇਂ ਆਪਣਾ ਨਾਮ ਜੰਮੂਨਾ ਮਹਾਤੋ ਪੁੱਤਰ ਕੇਸ਼ਵਰ ਮਹਾਤੋ ਵਾਸੀ ਝਾਰਖੰਡ ਦੱਸਿਆ ਜਦ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋ 5-5 ਕਿਲੋ ਦੋਨਾਂ ਦੇ ਬੈਗਾਂ ਚੋ ਕੁੱਲ 10 ਕਿਲੋ ਅਫਿਮ ਬਰਾਮਦ ਹੋਈ ਹੈ। ਪੁਲਿਸ ਨੇ 2 ਵਿਅਕਤੀਆਂ ਨੂੰ ਕਾਬੂ ਕਰ ਉਹਨਾਂ ਤੇ ਪਰਚਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕੀਤੀ।

Leave a Reply

Your email address will not be published.