Latest news

ਲਾਲ ਅਟੈਚੀ ਵਿਚ ਮਿਲੀ ਲਾਸ਼ ਦਾ ਮਾਮਲਾ ਟਰੇਸ , ਦੋਸਤ ਹੀ ਨਿਕਲਿਆ ਕਾਤਿਲ

ਜਲੰਧਰ // (ਐਸ ਕੇ ਚਾਵਲਾ)- ਪੁਲਿਸ ਨੇ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਬ੍ਰੀਫਕੇਸ ਵਿੱਚ ਨੌਜਵਾਨ ਦੀ ਹੱਤਿਆ ਕਰ ਲਾਸ਼ ਨੂੰ ਸੁੱਟਣ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਹੈ। ਜਿਸ ਨੂੰ ਜਲੰਧਰ ਦੇ ਫੋਕਲ ਪੁਆਇੰਟ ਤੋਂ ਕਾਬੂ ਕਰ ਲਿਆ ਗਿਆ ਹੈ, ਮਰਨ ਵਾਲੇ ਵਿਅਕਤੀ ਅਤੇ ਕਾਤਲ ਦੀ ਦੋਸਤੀ ਦੱਸੀ ਜਾ ਰਹੀ ਹੈ ਅਤੇ ਕਤਲ ਦਾ ਕਾਰਨ ਇਕ ਲੜਕੀ ਦੱਸੀ ਜਾ ਰਹੀ ਹੈ। ਜੋ ਪੁਲਿਸ ਦੀ ਗ੍ਰਿਫ ਤੋਂ ਬਾਹਰ ਹੈ। ਦੱਸਿਆ ਜਾ ਰਿਹਾ ਹੈ ਮੌਤ ਦਾ ਕਾਰਨ ਬਣੀ ਲੜਕੀ ਆਪਣੇ ਪਿਤਾ ਨਾਲ ਹੀ ਝਾਰਖੰਡ ਪਹੁੰਚ ਗਈ ਹੈ। ਮਰਨ ਵਾਲੇ ਨੌਜਵਾਨ ਦੀ ਪਛਾਣ ਬਬਲੂ ਵਜੋਂ ਦੱਸੀ ਜਾ ਰਹੀ ਹੈ ਜੋ ਫੋਕਲ ਪੁਆਇੰਟ ਸਥਿਤ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਇਸ ਦੇ ਨਾਲ ਹੀ ਪੁਲਿਸ ਰੇਲਵੇ ਸਟੇਸ਼ਨ ‘ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੇਕ ਤੋਂ ਬਾਅਦ ਕਾਤਲ ਤੱਕ ਪਹੁੰਚ ਗਈ ਹੈ। ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸਬੰਧੀ ਜਾਂਚ ਚੱਲ ਰਹੀ ਹੈ ਅਤੇ ਜਲਦੀ ਹੀ ਪੁਲਿਸ ਪ੍ਰੈੱਸ ਕਾਨਫਰੰਸ ਕਰਕੇ ਇਸ ਸਬੰਧੀ ਵਿਸਥਾਰ ਪੂਰਵਕ ਖੁਲਾਸਾ ਕਰੇਗੀ।

Leave a Reply

Your email address will not be published.